A Sikh of the Guru
Baba Deep Singh Ji came from the village of Pahuwind in Punjab. He spent time with Guru Gobind Singh Ji and received Amrit from him.
He grew into a brave Sikh leader. His life was filled with service to the Guru and the Sikh community.
ਗੁਰੂ ਦੇ ਸਿੱਖ
ਬਾਬਾ ਦੀਪ ਸਿੰਘ ਜੀ ਪੰਜਾਬ ਦੇ ਪਹੂਵਿੰਡ ਪਿੰਡ ਦੇ ਸਨ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੀਤੀ ਅਤੇ ਉਨ੍ਹਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
ਉਹ ਸਿੱਖਾਂ ਦੇ ਬਹਾਦਰ ਆਗੂ ਬਣੇ। ਉਨ੍ਹਾਂ ਨੇ ਆਪਣਾ ਜੀਵਨ ਗੁਰੂ ਦੀ ਸੇਵਾ ਅਤੇ ਸਿੱਖ ਸੰਗਤ ਦੇ ਲੇਖੇ ਲਾਇਆ।
Seva with a pen
Baba Deep Singh Ji also did the careful work of writing Gurbani.
In those days, copies of Sri Guru Granth Sahib Ji were written by hand. This took great care and respect. Baba Deep Singh Ji helped prepare handwritten copies so that more sangats could read and listen to Gurbani.
ਕਲਮ ਨਾਲ ਸੇਵਾ
ਬਾਬਾ ਦੀਪ ਸਿੰਘ ਜੀ ਗੁਰਬਾਣੀ ਲਿਖਣ ਦੀ ਸੇਵਾ ਵੀ ਕਰਦੇ ਸਨ।
ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੱਥ ਨਾਲ ਲਿਖੇ ਜਾਂਦੇ ਸਨ। ਇਹ ਸੇਵਾ ਬਹੁਤ ਧਿਆਨ ਅਤੇ ਸਤਿਕਾਰ ਨਾਲ ਕੀਤੀ ਜਾਂਦੀ ਸੀ। ਬਾਬਾ ਜੀ ਨੇ ਸਰੂਪ ਲਿਖਣ ਦੀ ਸੇਵਾ ਕੀਤੀ ਤਾਂ ਜੋ ਹੋਰ ਸੰਗਤਾਂ ਵੀ ਗੁਰਬਾਣੀ ਪੜ੍ਹ ਅਤੇ ਸੁਣ ਸਕਣ।
The journey to Amritsar
In 1757, Baba Deep Singh Ji was at Talwandi Sabo when troubling news arrived.
Darbar Sahib in Amritsar had been attacked. The sacred sarovar had been filled with rubble.
Baba Ji set out towards Amritsar with a group of Sikhs. Along the way, more Sikhs joined them. They wanted to defend Darbar Sahib and stop its disrespect.
ਅੰਮ੍ਰਿਤਸਰ ਵੱਲ
ਸੰਨ ੧੭੫੭ ਵਿੱਚ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਵਿਖੇ ਸਨ। ਉੱਥੇ ਉਨ੍ਹਾਂ ਨੂੰ ਇੱਕ ਦੁਖਦਾਈ ਖ਼ਬਰ ਮਿਲੀ।
ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਸੀ। ਪਵਿੱਤਰ ਸਰੋਵਰ ਵਿੱਚ ਮਲਬਾ ਭਰ ਦਿੱਤਾ ਗਿਆ ਸੀ।
ਬਾਬਾ ਜੀ ਸਿੱਖਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਏ। ਰਾਹ ਵਿੱਚ ਹੋਰ ਸਿੱਖ ਵੀ ਉਨ੍ਹਾਂ ਨਾਲ ਰਲਦੇ ਗਏ। ਉਹ ਦਰਬਾਰ ਸਾਹਿਬ ਦੀ ਰੱਖਿਆ ਕਰਨੀ ਅਤੇ ਬੇਅਦਬੀ ਰੋਕਣੀ ਚਾਹੁੰਦੇ ਸਨ।
Remembering his courage
An army tried to stop them. Baba Deep Singh Ji and his companions fought bravely.
Baba Ji was badly wounded and became shaheed. A shaheed is someone who gives their life while remaining faithful to their beliefs.
On his Shaheedi Divas, we remember his love for the Guru, his seva, and his courage.
ਉਨ੍ਹਾਂ ਦੀ ਬਹਾਦਰੀ ਦੀ ਯਾਦ
ਇੱਕ ਫ਼ੌਜ ਨੇ ਉਨ੍ਹਾਂ ਦਾ ਰਾਹ ਰੋਕਿਆ। ਬਾਬਾ ਦੀਪ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਬਹਾਦਰੀ ਨਾਲ ਲੜੇ।
ਬਾਬਾ ਜੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਸ਼ਹੀਦ ਹੋ ਗਏ। ਸ਼ਹੀਦ ਉਹ ਹੁੰਦਾ ਹੈ ਜੋ ਆਪਣੇ ਧਰਮ ਅਤੇ ਅਸੂਲਾਂ ਉੱਤੇ ਕਾਇਮ ਰਹਿੰਦਿਆਂ ਆਪਣੀ ਜਾਨ ਦੇ ਦੇਵੇ।
ਉਨ੍ਹਾਂ ਦੇ ਸ਼ਹੀਦੀ ਦਿਵਸ ਉੱਤੇ ਅਸੀਂ ਉਨ੍ਹਾਂ ਦਾ ਗੁਰੂ ਨਾਲ ਪਿਆਰ, ਉਨ੍ਹਾਂ ਦੀ ਸੇਵਾ ਅਤੇ ਬਹਾਦਰੀ ਯਾਦ ਕਰਦੇ ਹਾਂ।
Frequently asked questions
- Who was Baba Deep Singh Ji?
- Baba Deep Singh Ji was a Sikh leader from Pahuwind in Punjab. He received Amrit from Guru Gobind Singh Ji and devoted his life to Gurbani seva and service to the Sikh community.
- What is Baba Deep Singh Ji known for?
- Baba Deep Singh Ji is remembered for preparing handwritten copies of Sri Guru Granth Sahib Ji and for his courage in defending Darbar Sahib in Amritsar. His life brings together learning, seva and bravery.
- Why did Baba Deep Singh Ji go to Amritsar?
- In 1757, Baba Deep Singh Ji learned that Darbar Sahib had been attacked and its sacred sarovar filled with rubble. He set out from Talwandi Sabo with a group of Sikhs to defend Darbar Sahib and stop its disrespect.
- How did Baba Deep Singh Ji become shaheed?
- Baba Deep Singh Ji was badly wounded while fighting against the army that opposed the Sikhs near Amritsar in 1757. He gave his life while defending Darbar Sahib. Sikhs remember his sacrifice on his Shaheedi Divas.
- Where is Gurdwara Sri Shaheed Ganj Baba Deep Singh?
- Gurdwara Sri Shaheed Ganj Baba Deep Singh is at Chattiwind Gate in Amritsar City, Punjab, India.