ਗੁਆਚਿਆ ਕਟੋਰਾ
The Missing Bowl
Bilingual Punjabi + English From the Travels of Guru Nanak Dev Ji Ages 4-12
ਜਗੰਨਾਥ ਪੁਰੀ ਵਿੱਚ ਗੁਰੂ ਨਾਨਕ ਦੇਵ ਜੀ ਕਲਜੁਗ ਪੰਡਿਤ ਨੂੰ ਮਿਲੇ, ਜੋ ਅੱਖਾਂ ਮੀਟ ਕੇ ਦੇਵਤਿਆਂ ਦੇ ਦਰਸ਼ਨ ਕਰਵਾਉਣ ਦਾ ਨਾਟਕ ਕਰਦਾ ਸੀ। ਜਦੋਂ ਉਸ ਦਾ ਪੈਸਿਆਂ ਦਾ ਕਟੋਰਾ ਗੁਆਚ ਗਿਆ, ਤਾਂ ਗੁਰੂ ਜੀ ਨੇ ਸਭ ਨੂੰ ਸਮਝਾਇਆ ਕਿ ਢੋਂਗ ਨਾਲ ਨਹੀਂ, ਸਗੋਂ ਸੱਚੇ ਅਮਲਾਂ ਨਾਲ ਹੀ ਮਨੁੱਖ ਸਚਿਆਰ ਬਣਦਾ ਹੈ।
In Jagannath Puri, Guru Nanak Dev Ji met Kaljug Pandit, who pretended to see gods with his eyes shut while collecting money in a brass bowl. When the bowl vanished, Guru Nanak gently showed everyone that pretending to be holy doesn't make us good — only truthful living does.
Travels of Guru Nanak ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ
ਬਹੁਤ ਸਮਾਂ ਪਹਿਲਾਂ, ਜਗਤ-ਗੁਰੂ ਨਾਨਕ ਦੇਵ ਜੀ ਹੋਏ ਹਨ। ਆਪ ਹਮੇਸ਼ਾ ਮੁਸਕਰਾਉਂਦੇ ਤੇ ਦਇਆਵਾਨ ਸਨ। ਆਪ ਚਾਹੁੰਦੇ ਸਨ ਕਿ ਲੋਕ ਸੱਚ ਦਾ ਜੀਵਨ ਜਿਊਣਾ ਸਿੱਖਣ ਤੇ ਚੰਗੇ ਇਨਸਾਨ ਬਣਨ।
Long, long ago, there lived Guru Nanak. He was always smiling and kind. He wanted people to know how to live truthfully and be good human beings.
ਇਸ ਲਈ, ਆਪ ਆਪਣੇ ਮਿੱਤਰ ਭਾਈ ਮਰਦਾਨਾ ਜੀ ਨਾਲ ਦੂਰ-ਦੂਰ ਤੱਕ ਯਾਤਰਾਵਾਂ ਕਰਨ ਨਿਕਲੇ। ਜਿੱਥੇ ਵੀ ਆਪ ਗਏ, ਲੋਕ ਆਪ ਦੇ ਬਚਨਾਂ ਨਾਲ ਪਿਆਰ ਕਰਨ ਲੱਗੇ ਤੇ ਆਪ ਦੇ ਸਿੱਖ ਬਣ ਗਏ।
So, with his friend Bhai Mardana, he began traveling to many places. Everywhere he went, people loved his words and became his students, called Sikhs.
Key Words in this Chapter
A City by the Sea ਸਮੁੰਦਰ ਕੰਢੇ ਸ਼ਹਿਰ
ਆਪਣੀ ਪਹਿਲੀ ਉਦਾਸੀ ਦੌਰਾਨ, ਗੁਰੂ ਨਾਨਕ ਦੇਵ ਜੀ ਪ੍ਰਸਿੱਧ ਸ਼ਹਿਰ ਜਗੰਨਾਥ ਪੁਰੀ ਪੁੱਜੇ। ਓਥੇ ਆਪ ਨੇ ਕਲਜੁਗ ਪੰਡਿਤ ਨਾਮ ਦੇ ਇੱਕ ਆਦਮੀ ਬਾਰੇ ਸੁਣਿਆ।
On his first journey, Guru Nanak came to the famous city of Jagannath Puri. There, he heard about a man called Kaljug Pandit.
ਇਹ ਪੰਡਿਤ ਕੋਈ ਸੱਚਾ ਗੁਰੂ ਨਹੀਂ ਸੀ। ਉਹ ਲੋਕਾਂ ਨੂੰ ਧੋਖਾ ਦਿੰਦਾ ਸੀ ਤੇ ਉਹਨਾਂ ਦੇ ਪੈਸੇ ਠੱਗਦਾ ਸੀ। ਗੁਰੂ ਨਾਨਕ ਦੇਵ ਜੀ ਨੇ ਫ਼ੈਸਲਾ ਕੀਤਾ ਕਿ ਉਸ ਨੂੰ ਸਹੀ ਰਾਹ ਦਿਖਾਇਆ ਜਾਵੇ।
This pandit was no true teacher. He tricked people and took their money. Guru Nanak decided it was time to show him the right path.
Key Words in this Chapter
The Pandit's Tricks ਪੰਡਿਤ ਦੇ ਢੋਂਗ
ਅਗਲੇ ਦਿਨ, ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਪੰਡਿਤ ਨੂੰ ਵੇਖਣ ਗਏ। ਉਹ ਚੌਂਕੜੀ ਮਾਰ ਕੇ ਅੱਖਾਂ ਮੀਟ ਕੇ ਬੈਠਾ ਸੀ ਤੇ ਬਹੁਤ ਪਹੁੰਚਿਆ ਹੋਇਆ ਧਰਮੀ ਹੋਣ ਦਾ ਨਾਟਕ ਕਰ ਰਿਹਾ ਸੀ।
The next day, Guru Nanak and Bhai Mardana went to watch the pandit. He sat cross-legged with his eyes shut, pretending to be very holy.
ਲੋਕ ਉਸ ਦੇ ਸਾਹਮਣੇ ਪਏ ਇੱਕ ਵੱਡੇ ਕਟੋਰੇ ਵਿੱਚ ਪੈਸੇ ਪਾ ਰਹੇ ਸਨ। ਕਦੇ ਉਹ ਇੱਕ ਅੱਖ ਖੋਲ੍ਹਦਾ, ਕਦੇ ਦੂਜੀ ਮੀਟ ਲੈਂਦਾ। ਕਦੇ ਉਹ ਨੱਕ ਦਾ ਇੱਕ ਨਾਸਾ ਘੁੱਟਦਾ ਤੇ ਅਜੀਬ-ਅਜੀਬ ਮੂੰਹ ਬਣਾਉਂਦਾ।
People placed coins in a big bowl in front of him. Sometimes he opened one eye, then closed the other. Sometimes he pressed one nostril shut and made strange faces.
"ਮੈਨੂੰ ਇਹ ਦੇਵਤਾ ਦਿਸਦਾ ਹੈ! ਮੈਨੂੰ ਓਹ ਦੇਵਤਾ ਦਿਸਦਾ ਹੈ!" ਉਹ ਚੀਕਿਆ। ਲੋਕ ਹੈਰਾਨ ਹੋ ਕੇ ਸੁਣਦੇ। ਫਿਰ ਉਸ ਨੇ ਕਿਹਾ, "ਸਾਰੇ ਆਪਣੀਆਂ ਅੱਖਾਂ ਮੀਟੋ! ਮੈਂ ਤੁਹਾਨੂੰ ਵੀ ਦੇਵਤਿਆਂ ਦੇ ਦਰਸ਼ਨ ਕਰਵਾਉਂਦਾ ਹਾਂ।" ਸਭ ਨੇ ਝੱਟ ਆਪਣੀਆਂ ਅੱਖਾਂ ਮੀਟ ਲਈਆਂ।
"I see this god! I see that god!" he cried. The people gasped in wonder. Then he said, "Close your eyes! I will show you the gods too." Everyone shut their eyes at once.
Key Words in this Chapter
The Vanishing Bowl ਗੁਆਚਿਆ ਕਟੋਰਾ
ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਵੱਲ ਵੇਖ ਕੇ ਹੌਲੀ ਜਿਹੀ ਮੁਸਕਰਾਇਆ। ਭਾਈ ਮਰਦਾਨਾ ਜੀ ਨੇ ਹੌਲੇ ਜਿਹੇ ਪੈਸਿਆਂ ਵਾਲਾ ਕਟੋਰਾ ਚੁੱਕਿਆ ਤੇ ਕੋਲ ਝਾੜੀਆਂ ਵਿੱਚ ਲੁਕਾ ਦਿੱਤਾ।
Guru Nanak looked at Bhai Mardana and gave him a small smile. Quietly, Bhai Mardana picked up the money bowl and hid it in the bushes nearby.
ਜਦੋਂ ਪੰਡਿਤ ਨੇ ਅੱਖਾਂ ਖੋਲ੍ਹੀਆਂ, ਕਟੋਰਾ ਉੱਥੇ ਨਹੀਂ ਸੀ। ਉਹ ਗੁੱਸੇ ਨਾਲ ਲਾਲ-ਪੀਲਾ ਹੋ ਗਿਆ। "ਮੇਰਾ ਕਟੋਰਾ ਕਿਸ ਨੇ ਚੋਰੀ ਕੀਤਾ?" ਉਹ ਚੀਕਿਆ। "ਇੱਕ ਸਾਧੂ ਨਾਲ ਅਜਿਹੀ ਚਲਾਕੀ ਨਾ ਕਰੋ!" ਲੋਕਾਂ ਵਿੱਚ ਬੇਚੈਨੀ ਵਧ ਗਈ।
When the pandit opened his eyes, the bowl was gone. He turned red with anger. "Who stole my bowl?" he shouted. "Do not play tricks with a holy man!" The crowd grew restless.
Key Words in this Chapter
Guru Nanak Speaks ਗੁਰੂ ਨਾਨਕ ਦੇਵ ਜੀ ਦਾ ਉਪਦੇਸ਼
ਗੁਰੂ ਨਾਨਕ ਦੇਵ ਜੀ ਨੇ ਅੱਗੇ ਵਧ ਕੇ ਆਖਿਆ, "ਪੰਡਿਤ ਜੀ, ਤੁਸੀਂ ਆਖਦੇ ਹੋ ਕਿ ਤੁਹਾਨੂੰ ਦੇਵਤੇ ਤੇ ਉਹਨਾਂ ਦੇ ਲੋਕ ਦਿਸਦੇ ਹਨ। ਫਿਰ ਤੁਹਾਨੂੰ ਆਪਣਾ ਸਾਹਮਣੇ ਪਿਆ ਕਟੋਰਾ ਕਿਉਂ ਨਹੀਂ ਦਿਸਦਾ?"
Guru Nanak stepped forward and said, "Pandit ji, you say you can see gods and their worlds. Then why can you not see your own money bowl?"
ਲੋਕ ਉੱਚੀ-ਉੱਚੀ ਹੱਸ ਪਏ। "ਪੰਡਿਤ ਜੀ, ਤੁਹਾਡਾ ਕਟੋਰਾ ਕਿੱਥੇ ਹੈ? ਤੁਸੀਂ ਉਹਨੂੰ ਕਿਉਂ ਨਹੀਂ ਲੱਭ ਸਕਦੇ?" ਉਹਨਾਂ ਪੁੱਛਿਆ। ਹੁਣ ਸਾਰੇ ਸਮਝ ਗਏ ਸਨ ਕਿ ਪੰਡਿਤ ਉਹਨਾਂ ਨੂੰ ਮੂਰਖ ਬਣਾ ਰਿਹਾ ਸੀ।
The people burst out laughing. "Pandit ji, where is your bowl? Why can't you find it?" they asked. Everyone now understood that the pandit had been fooling them.
Key Words in this Chapter
The Lesson ਸੱਚ ਦਾ ਉਪਦੇਸ਼
ਗੁਰੂ ਨਾਨਕ ਦੇਵ ਜੀ ਨੇ ਪਿਆਰ ਨਾਲ ਸਮਝਾਇਆ: "ਢੋਂਗ ਕਰਨ ਵਾਲੇ ਲੋਕਾਂ ਦੇ ਛਲਾਵੇ ਵਿੱਚ ਨਾ ਆਓ। ਅੱਖਾਂ ਮੀਟਣ ਜਾਂ ਮੂੰਹ ਬਣਾਉਣ ਨਾਲ ਕੋਈ ਚੰਗਾ ਨਹੀਂ ਬਣਦਾ। ਮਨੁੱਖ ਚੰਗੇ ਅਮਲਾਂ ਤੇ ਚੰਗੀ ਕਮਾਈ ਨਾਲ ਹੀ ਚੰਗਾ ਬਣਦਾ ਹੈ।"
Guru Nanak spoke gently: "Do not be fooled by people who pretend to be holy. You cannot become good by closing your eyes or making faces. You become good only by doing good deeds."
ਪੰਡਿਤ ਨੇ ਸ਼ਰਮ ਨਾਲ ਸਿਰ ਝੁੁਕਾ ਲਿਆ। ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ।
The pandit hung his head in shame. He realized his mistakes.
Key Words in this Chapter
A New Beginning ਨਵੀਂ ਸ਼ੁਰੂਆਤ
ਕਲਜੁਗ ਪੰਡਿਤ ਨੇ ਗੁਰੂ ਨਾਨਕ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਸੱਚਾ ਰਾਹ ਦਿਖਾਇਆ ਜਾਵੇ। ਉਸ ਨੇ ਵਚਨ ਦਿੱਤਾ ਕਿ ਉਹ ਮੁੜ ਕਦੇ ਕਿਸੇ ਨੂੰ ਧੋਖਾ ਨਹੀਂ ਦੇਵੇਗਾ। ਓਸ ਦਿਨ ਤੋਂ, ਉਹ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਬਣ ਗਿਆ। ਉਸ ਨੇ ਆਪਣਾ ਜੀਵਨ ਇਮਾਨਦਾਰੀ, ਦਇਆ ਤੇ ਨਿਸ਼ਕਾਮ ਸੇਵਾ ਵਿੱਚ ਲਾ ਦਿੱਤਾ। ਸਮਾਜ ਦੀ ਸੇਵਾ ਕਰ ਕੇ ਤੇ ਸੱਚ ਦਾ ਮਾਰਗ ਅਪਣਾ ਕੇ, ਉਸ ਨੂੰ ਸੱਚਾ ਸੁਖ ਪ੍ਰਾਪਤ ਹੋਇਆ।
Kaljug Pandit asked Guru Nanak to guide him. He promised never to cheat people again. From that day, he became a true student of Guru Nanak, dedicating himself to living with honesty, kindness, and sewa, which is selfless service to others. By serving his community and living with integrity, he finally found true happiness.
Key Words in this Chapter
More stories like this, free
New bilingual stories and printables land through the year, and I write a weekly letter for parents raising Sikh children far from Punjab. Both free, no spam.
Get them by emailFor parents & teachers · unsubscribe anytime
A story From the Travels of Guru Nanak Dev Ji, written and published free to read for diaspora families by Maastarji. Read together to build Punjabi reading confidence.
Free, always. If this helped, you can help make the next one. Support the work →
Frequently asked questions
- Is "The Missing Bowl" written in Gurmukhi?
- Yes. The full story is written in Punjabi (Gurmukhi script) as “ਗੁਆਚਿਆ ਕਟੋਰਾ”, with the English shown alongside so you can read both together. You can hide the English to read in Gurmukhi only.
- Can my child read this if they are still learning Punjabi?
- Yes. Keep the English on so a new reader can follow the meaning while they sound out the Gurmukhi. As they grow more confident, switch to “Gurmukhi only” for reading practice.
- Is this story free to read?
- Yes — every story on Maastarji is free to read online, with no sign-up. “The Missing Bowl” is a From the Travels of Guru Nanak Dev Ji story, published free to read for diaspora families.