Cover of Jashan Singh Learns Chaur Sahib Seva

Jashan Singh Learns Chaur Sahib Seva

ਜਸ਼ਨ ਸਿੰਘ ਚੌਰ ਸਾਹਿਬ ਦੀ ਸੇਵਾ ਸਿੱਖਦਾ ਹੈ

The Maastarji Team · Ages 6–9

For grown-ups · a one-minute read before you start

The big idea

The Chaur Sahib is waved over Sri Guru Granth Sahib Ji to honour the Guru as the Sacha Patshah, the True King. Jashan learns the seva from his Dadi Ji one step at a time, and the checklist at the end turns the story into practice for your next gurdwara visit.

Words you’ll meet

ਚੌਰ ਸਾਹਿਬ chaur sahib
Long, fine strands in a handle, waved over Guru Ji as a sign of respect
ਸਿਮਰਨ simran
Remembering Waheguru, often by saying Waheguru in your mind
ਜੋੜਾ ਘਰ jora ghar
The place at the gurdwara where shoes are kept
ਸੱਚਾ ਪਾਤਸ਼ਾਹ sacha patshah
The True King: a name Sikhs use for the Guru

After you read, ask

Before
Have you seen someone doing Chaur Sahib seva? What did their hands do?
After
Why did Jashan wait instead of calling out to Dadi Ji?

One Sunday morning in Ludhiana, Mummy sends Jashan to call Dadi Ji from the darbar. He finds her doing Chaur Sahib seva, and before she goes to the langar she hands it to him: socks off, hands washed, a slow wave and then still, Waheguru in his mind. On the walk home Dada Ji tells him about a chaur of peacock feathers on the road to Alamgir.


Sunday Morning

Jashan, in a white kurta-pyjama and maroon patka, stands at the langar kitchen door as Mummy, in a dusty-rose chunni, wipes flour from her hands beside a table of roti dough

It was Sunday morning in Ludhiana, and the gurdwara in Pipal Wali Colony was busy. Kirtan filled the darbar.

Dadi Ji was doing Chaur Sahib seva over Sri Guru Granth Sahib Ji. At the back of the hall, Dada Ji was giving Karah Parshad to the sangat.

In the langar, Mummy wiped her hands. “Jashan, go and call Dadi Ji, puttar. I need her help in here.”

Waiting

Jashan’s feet were quick, and so were his hands. He hurried to the darbar door.

Then he saw Dadi Ji, gently waving the Chaur Sahib over Guru Ji.

Jashan wanted to call out. Instead, he waited. When Dadi Ji looked his way, he stepped close and whispered, “Dadi Ji, Mummy is calling you in the langar.”

Socks

Dadi Ji smiled. Then she looked down at his feet.

“Socks,” she whispered. “Go to the jora ghar. Take them off and wash your hands. Then come back. You can take my place.”

Jashan’s eyes went wide. He walked to the jora ghar as fast as he could without running.

The Hand-Over

Jashan crouches at the jora ghar with his socks off beside his sandals, washing his hands under a brass tap on the gurdwara's marble porch

When he came back, his feet were bare and his hands were cold from the tap. He stood quietly beside Dadi Ji and waited.

Dadi Ji held out the Chaur Sahib with both hands. Jashan took it with both hands, the way he had seen Dada Ji do so many times. He brought it gently close to his head, not quite touching, to show respect.

Dadi Ji Teaches

Dadi Ji, in a white chunni, rests her hand over Jashan's as he raises the Chaur Sahib beside Sri Guru Granth Sahib Ji, covered in embroidered rumalas

Jashan waved it quickly, back and forth.

“Slowly,” Dadi Ji whispered. “Gently.” She rested her hand on his for one slow wave.

“Careful. It must never touch Guru Ji, or the Palki Sahib, or the floor.” Jashan lifted it a little higher.

“You don’t have to wave all the time. Wave once, then hold it steady.” Jashan held it still. His arms wobbled, just a little.

“Keep your eyes on Guru Ji, and say Waheguru in your mind. And when your arms get tired, look for Dada Ji, or anyone in the sangat. Someone will come.”

Then Dadi Ji went to help Mummy in the langar.

Waheguru

Now Jashan stood alone behind Guru Ji. His heart went thump, thump. His hands wanted to hurry.

Wave once. Hold it steady. Waheguru.

The Kirtan went on. The ceiling fans turned. Waheguru. Waheguru.

Dada Ji had once told him that long ago, a chaur was waved over kings. But Guru Ji is the True King, the Sacha Patshah. Jashan’s heart grew quiet. He felt peaceful, and thankful to be standing so close to Guru Ji.

Tired Arms

After five minutes, Jashan’s arms began to ache. His shoulders felt heavy. He wanted to put the Chaur Sahib down. But he held it steady and kept saying Waheguru in his mind.

From the back of the hall, Dada Ji had been watching the whole time. He finished giving degh, washed his hands, and came quietly to stand beside Jashan.

Jashan didn’t notice him at first. Then he saw Dada Ji’s hands, ready.

He brought the Chaur Sahib close to his head, not quite touching, and passed it to Dada Ji with a thank-you in his heart.

The Road to Alamgir

On the walk home, Jashan rubbed his arms. “Five minutes, Dada Ji, and my arms got tired!”

Dada Ji smiled. “Let me tell you about a chaur on the road to Alamgir.”

“Long ago, after the battle of Chamkaur, soldiers were searching every village for Guru Gobind Singh Ji. So Guru Ji travelled dressed as the Pir of Uch, seated on a bed. Bhai Nabi Khan, Bhai Ghani Khan, Bhai Dharam Singh Ji and Bhai Man Singh Ji carried it. And Bhai Daya Singh Ji went with them, holding a chaur of peacock feathers.”

“They came to Alamgir, a village just outside Ludhiana. There, a Sikh gave Guru Ji a horse, and Guru Ji rode on. The place where Guru Ji stayed is Gurdwara Manji Sahib. The one we visit every week.”

Jashan walked quietly for a while. At the colony gate, the pipal leaves moved in the wind. Once, and then still.

Checklist: Chaur Sahib Seva

  • Take off your shoes and socks at the jora ghar.
  • Wash your hands. Keep your head covered.
  • Chaur Sahib seva can be done sitting in the tabya (just behind Guru Ji) or standing.
  • Sitting or standing, keep your back straight and stay attentive. Don’t slouch, lean against the wall or fidget.
  • Wait quietly beside the sevadar until they are ready to hand it over.
  • Take the Chaur Sahib with both hands. Bring it gently close to your head, without touching, to show respect.
  • Wave it gently and slowly. Wave once, then hold it steady.
  • Never let it touch Sri Guru Granth Sahib Ji, the Palki Sahib or the floor.
  • Keep your eyes on Guru Ji and say Waheguru in your mind.
  • When you’re tired, signal a family member or someone in the sangat.
  • Hand it over the same way: close to your head, then into their hands.

Discussion Questions

Let’s Talk About It: Why do you think Jashan waited instead of calling out to Dadi Ji?

Let’s Think About It: Jashan’s arms got tired after five minutes. What do you think it was like for Bhai Daya Singh Ji, walking beside Guru Ji with the chaur?

Let’s Try It: At the gurdwara, watch someone doing Chaur Sahib seva. How do they hold it? When do they wave it, and when do they hold it still?

Word Meanings

WordMeaning
Chaur Sahib (ਚੌਰ ਸਾਹਿਬ)Long, fine strands in a handle, waved over Sri Guru Granth Sahib Ji to honour the Guru as the True King
Sri Guru Granth Sahib JiThe Guru of the Sikhs: the Gurbani of the Gurus and Bhagats
Palki Sahib (ਪਾਲਕੀ ਸਾਹਿਬ)The canopied seat where Guru Ji rests in the darbar
Darbar (ਦਰਬਾਰ)The main hall of the gurdwara, where Guru Ji’s Prakash is
Degh / Karah Parshad (ਦੇਗ / ਕੜਾਹ ਪ੍ਰਸ਼ਾਦ)The sweet offering given to everyone in the sangat
Jora ghar (ਜੋੜਾ ਘਰ)The place at the gurdwara where shoes are kept
Sangat (ਸੰਗਤ)The people gathered together at the gurdwara
Simran (ਸਿਮਰਨ)Remembering Waheguru, often by saying “Waheguru” in your mind
Sacha Patshah (ਸੱਚਾ ਪਾਤਸ਼ਾਹ)The True King: a name Sikhs use for the Guru
Pir of Uch (ਉੱਚ ਦਾ ਪੀਰ)A respected teacher from the town of Uch, whose followers carried him from village to village on a bed

About This Story

The chaur has long been a sign of honour shown to kings. Sikhs wave the Chaur Sahib over Sri Guru Granth Sahib Ji because the Guru is the Sacha Patshah, the True King. Dada Ji’s story comes from the life of Guru Gobind Singh Ji: after Chamkaur, Bhai Daya Singh Ji went with Guru Ji carrying a chaur of peacock feathers, and at Alamgir, near Ludhiana, Guru Ji took a horse and rode on. Gurdwara Manji Sahib, Alamgir stands at that place today. Jashan’s Pipal Wali Colony and its gurdwara are imagined, but his city is real: this story is set in Ludhiana, for every family there who does seva in their own neighbourhood gurdwara.

Explore More


ਐਤਵਾਰ ਦੀ ਸਵੇਰ

Jashan, in a white kurta-pyjama and maroon patka, stands at the langar kitchen door as Mummy, in a dusty-rose chunni, wipes flour from her hands beside a table of roti dough

ਲੁਧਿਆਣੇ ਵਿੱਚ ਐਤਵਾਰ ਦੀ ਸਵੇਰ ਸੀ, ਤੇ ਪਿੱਪਲ ਵਾਲੀ ਕਲੋਨੀ ਦੇ ਗੁਰਦੁਆਰੇ ਵਿੱਚ ਬੜੀ ਰੌਣਕ ਸੀ। ਦਰਬਾਰ ਵਿੱਚ ਕੀਰਤਨ ਹੋ ਰਿਹਾ ਸੀ।

ਦਾਦੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਹਾਲ ਦੇ ਪਿਛਲੇ ਪਾਸੇ ਦਾਦਾ ਜੀ ਸੰਗਤ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਰਹੇ ਸਨ।

ਲੰਗਰ ਵਿੱਚ ਮੰਮੀ ਨੇ ਆਪਣੇ ਹੱਥ ਪੂੰਝੇ। “ਜਸ਼ਨ, ਪੁੱਤ, ਜਾ ਕੇ ਦਾਦੀ ਜੀ ਨੂੰ ਬੁਲਾ ਲਿਆ। ਮੈਨੂੰ ਇੱਥੇ ਉਹਨਾਂ ਦੀ ਮਦਦ ਚਾਹੀਦੀ ਹੈ।“

ਉਡੀਕ

ਜਸ਼ਨ ਦੇ ਪੈਰ ਵੀ ਕਾਹਲੇ ਸਨ, ਤੇ ਹੱਥ ਵੀ। ਉਹ ਛੇਤੀ-ਛੇਤੀ ਦਰਬਾਰ ਦੇ ਦਰਵਾਜ਼ੇ ਤੱਕ ਪਹੁੰਚਿਆ।

ਫਿਰ ਉਸ ਨੇ ਦਾਦੀ ਜੀ ਨੂੰ ਵੇਖਿਆ। ਉਹ ਗੁਰੂ ਜੀ ਉੱਤੇ ਹੌਲੀ-ਹੌਲੀ ਚੌਰ ਸਾਹਿਬ ਝੁਲਾ ਰਹੇ ਸਨ।

ਜਸ਼ਨ ਦਾ ਜੀਅ ਕੀਤਾ ਕਿ ਆਵਾਜ਼ ਮਾਰੇ। ਪਰ ਉਹ ਕੋਲ ਰੁਕ ਕੇ ਉਡੀਕਦਾ ਰਿਹਾ। ਜਦੋਂ ਦਾਦੀ ਜੀ ਨੇ ਉਸ ਵੱਲ ਵੇਖਿਆ, ਉਹ ਨੇੜੇ ਗਿਆ ਤੇ ਹੌਲੀ ਜਿਹੀ ਬੋਲਿਆ, “ਦਾਦੀ ਜੀ, ਮੰਮੀ ਤੁਹਾਨੂੰ ਲੰਗਰ ਵਿੱਚ ਬੁਲਾ ਰਹੇ ਨੇ।“

ਜੁਰਾਬਾਂ

ਦਾਦੀ ਜੀ ਮੁਸਕਰਾਏ। ਫਿਰ ਉਹਨਾਂ ਨੇ ਉਸ ਦੇ ਪੈਰਾਂ ਵੱਲ ਵੇਖਿਆ।

“ਜੁਰਾਬਾਂ,” ਉਹਨਾਂ ਨੇ ਹੌਲੀ ਜਿਹੀ ਕਿਹਾ। “ਜੋੜਾ ਘਰ ਜਾ। ਜੁਰਾਬਾਂ ਲਾਹ ਕੇ ਹੱਥ ਧੋ ਕੇ ਆ। ਫਿਰ ਮੇਰੀ ਥਾਂ ਤੂੰ ਸੇਵਾ ਕਰੀਂ।”

ਜਸ਼ਨ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਉਹ ਭੱਜੇ ਬਿਨਾਂ, ਜਿੰਨੀ ਛੇਤੀ ਹੋ ਸਕਿਆ, ਜੋੜਾ ਘਰ ਵੱਲ ਤੁਰ ਪਿਆ।

ਚੌਰ ਸਾਹਿਬ ਜਸ਼ਨ ਦੇ ਹੱਥਾਂ ਵਿੱਚ

Jashan crouches at the jora ghar with his socks off beside his sandals, washing his hands under a brass tap on the gurdwara's marble porch

ਜਦੋਂ ਉਹ ਵਾਪਸ ਆਇਆ, ਉਸ ਦੇ ਪੈਰ ਨੰਗੇ ਸਨ ਤੇ ਹੱਥ ਟੂਟੀ ਦੇ ਪਾਣੀ ਨਾਲ ਠੰਢੇ ਸਨ। ਉਹ ਚੁੱਪ-ਚਾਪ ਦਾਦੀ ਜੀ ਦੇ ਕੋਲ ਖੜ੍ਹੋ ਕੇ ਉਡੀਕਣ ਲੱਗਾ।

ਦਾਦੀ ਜੀ ਨੇ ਦੋਹਾਂ ਹੱਥਾਂ ਨਾਲ ਚੌਰ ਸਾਹਿਬ ਉਸ ਵੱਲ ਵਧਾਇਆ। ਜਸ਼ਨ ਨੇ ਵੀ ਦੋਹਾਂ ਹੱਥਾਂ ਨਾਲ ਫੜਿਆ, ਜਿਵੇਂ ਉਸ ਨੇ ਦਾਦਾ ਜੀ ਨੂੰ ਕਈ ਵਾਰ ਕਰਦੇ ਵੇਖਿਆ ਸੀ। ਉਸ ਨੇ ਸਤਿਕਾਰ ਨਾਲ ਚੌਰ ਸਾਹਿਬ ਨੂੰ ਹੌਲੀ ਜਿਹੀ ਆਪਣੇ ਮੱਥੇ ਦੇ ਨੇੜੇ ਲਿਆਂਦਾ, ਪਰ ਮੱਥੇ ਨੂੰ ਛੁਹਾਇਆ ਨਹੀਂ।

ਦਾਦੀ ਜੀ ਦੀ ਸਿੱਖਿਆ

Dadi Ji, in a white chunni, rests her hand over Jashan's as he raises the Chaur Sahib beside Sri Guru Granth Sahib Ji, covered in embroidered rumalas

ਜਸ਼ਨ ਨੇ ਚੌਰ ਸਾਹਿਬ ਛੇਤੀ-ਛੇਤੀ ਇੱਧਰ-ਉੱਧਰ ਝੁਲਾਇਆ।

“ਹੌਲੀ,” ਦਾਦੀ ਜੀ ਨੇ ਹੌਲੀ ਜਿਹੀ ਕਿਹਾ। “ਪਿਆਰ ਨਾਲ।” ਉਹਨਾਂ ਨੇ ਇੱਕ ਵਾਰ ਉਸ ਦੇ ਹੱਥ ਉੱਤੇ ਆਪਣਾ ਹੱਥ ਰੱਖ ਕੇ ਹੌਲੀ ਜਿਹੀ ਝੁਲਾਇਆ।

“ਧਿਆਨ ਨਾਲ। ਇਹ ਗੁਰੂ ਜੀ ਨੂੰ, ਪਾਲਕੀ ਸਾਹਿਬ ਨੂੰ, ਜਾਂ ਫ਼ਰਸ਼ ਨੂੰ ਕਦੇ ਨਹੀਂ ਛੁਹਣਾ ਚਾਹੀਦਾ।” ਜਸ਼ਨ ਨੇ ਚੌਰ ਸਾਹਿਬ ਥੋੜ੍ਹਾ ਹੋਰ ਉੱਚਾ ਕਰ ਲਿਆ।

“ਹਰ ਵੇਲੇ ਝੁਲਾਉਣ ਦੀ ਲੋੜ ਨਹੀਂ। ਇੱਕ ਵਾਰ ਝੁਲਾ, ਫਿਰ ਟਿਕਾ ਕੇ ਫੜੀ ਰੱਖ।” ਜਸ਼ਨ ਨੇ ਟਿਕਾ ਕੇ ਫੜ ਲਿਆ। ਉਸ ਦੀਆਂ ਬਾਹਾਂ ਥੋੜ੍ਹੀਆਂ ਜਿਹੀਆਂ ਕੰਬੀਆਂ।

“ਧਿਆਨ ਗੁਰੂ ਜੀ ਵੱਲ ਰੱਖ, ਤੇ ਮਨ ਵਿੱਚ ਵਾਹਿਗੁਰੂ ਕਹਿੰਦਾ ਰਹੀਂ। ਜਦੋਂ ਬਾਹਾਂ ਥੱਕ ਜਾਣ, ਤਾਂ ਦਾਦਾ ਜੀ ਵੱਲ, ਜਾਂ ਸੰਗਤ ਵਿੱਚੋਂ ਕਿਸੇ ਵੱਲ ਵੇਖੀਂ। ਕੋਈ ਨਾ ਕੋਈ ਆ ਜਾਵੇਗਾ।”

ਫਿਰ ਦਾਦੀ ਜੀ ਲੰਗਰ ਵਿੱਚ ਮੰਮੀ ਦੀ ਮਦਦ ਕਰਨ ਚਲੇ ਗਏ।

ਵਾਹਿਗੁਰੂ

ਹੁਣ ਜਸ਼ਨ ਗੁਰੂ ਜੀ ਦੇ ਪਿੱਛੇ ਇਕੱਲਾ ਖੜ੍ਹਾ ਸੀ। ਉਸ ਦਾ ਦਿਲ ਧੱਕ-ਧੱਕ ਕਰ ਰਿਹਾ ਸੀ। ਉਸ ਦੇ ਹੱਥ ਕਾਹਲੀ ਕਰਨਾ ਚਾਹੁੰਦੇ ਸਨ।

ਇੱਕ ਵਾਰ ਝੁਲਾ। ਟਿਕਾ ਕੇ ਫੜ। ਵਾਹਿਗੁਰੂ।

ਕੀਰਤਨ ਚੱਲਦਾ ਰਿਹਾ। ਪੱਖੇ ਘੁੰਮਦੇ ਰਹੇ। ਵਾਹਿਗੁਰੂ। ਵਾਹਿਗੁਰੂ।

ਦਾਦਾ ਜੀ ਨੇ ਇੱਕ ਵਾਰ ਦੱਸਿਆ ਸੀ ਕਿ ਪੁਰਾਣੇ ਸਮਿਆਂ ਵਿੱਚ ਰਾਜਿਆਂ ਉੱਤੇ ਚੌਰ ਕੀਤਾ ਜਾਂਦਾ ਸੀ। ਪਰ ਗੁਰੂ ਜੀ ਤਾਂ ਸੱਚੇ ਪਾਤਸ਼ਾਹ ਹਨ। ਜਸ਼ਨ ਦਾ ਦਿਲ ਟਿਕ ਗਿਆ। ਉਸ ਦੇ ਮਨ ਵਿੱਚ ਸ਼ਾਂਤੀ ਆ ਗਈ, ਤੇ ਸ਼ੁਕਰਾਨਾ ਵੀ, ਕਿ ਉਹ ਗੁਰੂ ਜੀ ਦੇ ਇੰਨਾ ਨੇੜੇ ਖੜ੍ਹਾ ਸੀ।

ਥੱਕੀਆਂ ਬਾਹਾਂ

ਪੰਜ ਮਿੰਟਾਂ ਬਾਅਦ ਜਸ਼ਨ ਦੀਆਂ ਬਾਹਾਂ ਦੁਖਣ ਲੱਗ ਪਈਆਂ। ਉਸ ਦੇ ਮੋਢੇ ਭਾਰੇ ਹੋ ਗਏ। ਉਸ ਦਾ ਜੀਅ ਕੀਤਾ ਕਿ ਚੌਰ ਸਾਹਿਬ ਰੱਖ ਦੇਵੇ। ਪਰ ਉਸ ਨੇ ਟਿਕਾ ਕੇ ਫੜੀ ਰੱਖਿਆ, ਤੇ ਮਨ ਵਿੱਚ ਵਾਹਿਗੁਰੂ ਕਹਿੰਦਾ ਰਿਹਾ।

ਹਾਲ ਦੇ ਪਿਛਲੇ ਪਾਸਿਓਂ ਦਾਦਾ ਜੀ ਸਾਰਾ ਸਮਾਂ ਉਸ ਵੱਲ ਵੇਖਦੇ ਰਹੇ ਸਨ। ਉਹਨਾਂ ਨੇ ਦੇਗ ਵਾਰਤਾ ਕੇ, ਹੱਥ ਧੋਤੇ, ਤੇ ਚੁੱਪ-ਚਾਪ ਆ ਕੇ ਜਸ਼ਨ ਦੇ ਕੋਲ ਖੜੋ ਗਏ।

ਪਹਿਲਾਂ ਤਾਂ ਜਸ਼ਨ ਨੂੰ ਪਤਾ ਹੀ ਨਾ ਲੱਗਾ। ਫਿਰ ਉਸ ਨੇ ਵੇਖਿਆ ਕਿ ਦਾਦਾ ਜੀ ਚੌਰ ਸੇਵਾ ਲਈ ਤਿਆਰ ਸਨ।

ਉਸ ਨੇ ਚੌਰ ਸਾਹਿਬ ਨੂੰ ਆਪਣੇ ਸਿਰ ਦੇ ਨੇੜੇ ਲਿਆਂਦਾ, ਛੁਹਾਏ ਬਿਨਾਂ, ਤੇ ਮਨ ਵਿੱਚ ਸ਼ੁਕਰਾਨਾ ਕਰਦਿਆਂ ਦਾਦਾ ਜੀ ਨੂੰ ਫੜਾ ਦਿੱਤਾ।

ਆਲਮਗੀਰ ਦਾ ਰਾਹ

ਘਰ ਮੁੜਦਿਆਂ ਜਸ਼ਨ ਨੇ ਆਪਣੀਆਂ ਬਾਹਾਂ ਮਲੀਆਂ। “ਦਾਦਾ ਜੀ, ਪੰਜ ਮਿੰਟਾਂ ਵਿੱਚ ਹੀ ਮੇਰੀਆਂ ਬਾਹਾਂ ਥੱਕ ਗਈਆਂ!”

ਦਾਦਾ ਜੀ ਮੁਸਕਰਾਏ। “ਆ, ਤੈਨੂੰ ਆਲਮਗੀਰ ਦੇ ਰਾਹ ਉੱਤੇ ਹੋਈ ਚੌਰ ਦੀ ਸੇਵਾ ਦੀ ਗੱਲ ਸੁਣਾਵਾਂ।”

“ਬਹੁਤ ਸਮਾਂ ਪਹਿਲਾਂ, ਚਮਕੌਰ ਦੀ ਜੰਗ ਤੋਂ ਬਾਅਦ, ਸਿਪਾਹੀ ਪਿੰਡ-ਪਿੰਡ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭ ਰਹੇ ਸਨ। ਤਾਂ ਗੁਰੂ ਜੀ ਉੱਚ ਦੇ ਪੀਰ ਦੇ ਰੂਪ ਵਿੱਚ, ਇੱਕ ਪਲੰਘ ਉੱਤੇ ਬਿਰਾਜ ਕੇ ਚੱਲੇ। ਭਾਈ ਨਬੀ ਖ਼ਾਨ, ਭਾਈ ਗ਼ਨੀ ਖ਼ਾਨ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਨੇ ਪਲੰਘ ਚੁੱਕਿਆ ਹੋਇਆ ਸੀ। ਅਤੇ ਭਾਈ ਦਇਆ ਸਿੰਘ ਜੀ ਹੱਥ ਵਿੱਚ ਮੋਰਾਂ ਦੇ ਖੰਭਾਂ ਦਾ ਚੌਰ ਲੈ ਕੇ ਨਾਲ ਤੁਰੇ।”

“ਉਹ ਲੁਧਿਆਣੇ ਦੇ ਨੇੜੇ ਆਲਮਗੀਰ ਨਾਂ ਦੇ ਪਿੰਡ ਪਹੁੰਚੇ। ਉੱਥੇ ਇੱਕ ਸਿੱਖ ਨੇ ਗੁਰੂ ਜੀ ਨੂੰ ਘੋੜਾ ਭੇਟ ਕੀਤਾ, ਤੇ ਗੁਰੂ ਜੀ ਘੋੜੇ ਉੱਤੇ ਅੱਗੇ ਚਲੇ ਗਏ। ਜਿੱਥੇ ਗੁਰੂ ਜੀ ਠਹਿਰੇ ਸਨ, ਉੱਥੇ ਗੁਰਦੁਆਰਾ ਮੰਜੀ ਸਾਹਿਬ ਹੈ। ਉਹੀ, ਜਿੱਥੇ ਅਸੀਂ ਹਰ ਹਫ਼ਤੇ ਜਾਂਦੇ ਹਾਂ।”

ਜਸ਼ਨ ਕੁਝ ਚਿਰ ਚੁੱਪ-ਚਾਪ ਤੁਰਦਾ ਰਿਹਾ। ਕਲੋਨੀ ਦੇ ਗੇਟ ਉੱਤੇ ਪਿੱਪਲ ਦੇ ਪੱਤੇ ਹਵਾ ਵਿੱਚ ਹਿੱਲੇ। ਇੱਕ ਵਾਰ, ਤੇ ਫਿਰ ਟਿਕ ਗਏ।

ਯਾਦ ਰੱਖਣ ਵਾਲੀਆਂ ਗੱਲਾਂ: ਚੌਰ ਸਾਹਿਬ ਦੀ ਸੇਵਾ

  • ਜੋੜਾ ਘਰ ਵਿੱਚ ਜੋੜੇ ਅਤੇ ਜੁਰਾਬਾਂ ਲਾਹੋ।
  • ਹੱਥ ਧੋਵੋ। ਸਿਰ ਢੱਕ ਕੇ ਰੱਖੋ।
  • ਚੌਰ ਸਾਹਿਬ ਦੀ ਸੇਵਾ ਤਾਬਿਆ (ਗੁਰੂ ਜੀ ਦੇ ਪਿੱਛੇ) ਬੈਠ ਕੇ ਵੀ ਕੀਤੀ ਜਾ ਸਕਦੀ ਹੈ, ਤੇ ਖੜ੍ਹ ਕੇ ਵੀ।
  • ਬੈਠੇ ਹੋਵੋ ਜਾਂ ਖੜ੍ਹੇ, ਪਿੱਠ ਸਿੱਧੀ ਰੱਖੋ ਤੇ ਧਿਆਨ ਨਾਲ ਰਹੋ। ਝੁਕ ਕੇ ਨਾ ਬੈਠੋ, ਕੰਧ ਨਾਲ ਢੋਅ ਨਾ ਲਾਓ, ਤੇ ਹਿੱਲ-ਜੁੱਲ ਨਾ ਕਰੋ।
  • ਸੇਵਾਦਾਰ ਦੇ ਕੋਲ ਚੁੱਪ-ਚਾਪ ਉਡੀਕੋ, ਜਦ ਤੱਕ ਉਹ ਚੌਰ ਸਾਹਿਬ ਫੜਾਉਣ ਲਈ ਤਿਆਰ ਨਾ ਹੋਣ।
  • ਚੌਰ ਸਾਹਿਬ ਦੋਹਾਂ ਹੱਥਾਂ ਨਾਲ ਫੜੋ। ਸਤਿਕਾਰ ਲਈ ਇਸ ਨੂੰ ਹੌਲੀ ਜਿਹੀ ਮੱਥੇ ਦੇ ਨੇੜੇ ਲਿਆਓ, ਛੁਹਾਏ ਬਿਨਾਂ।
  • ਹੌਲੀ-ਹੌਲੀ, ਪਿਆਰ ਨਾਲ ਝੁਲਾਓ। ਇੱਕ ਵਾਰ ਝੁਲਾਓ, ਫਿਰ ਟਿਕਾ ਕੇ ਫੜੀ ਰੱਖੋ।
  • ਚੌਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪਾਲਕੀ ਸਾਹਿਬ ਜਾਂ ਫ਼ਰਸ਼ ਨੂੰ ਕਦੇ ਨਾ ਛੁਹੇ।
  • ਨਜ਼ਰ ਗੁਰੂ ਜੀ ਵੱਲ ਰੱਖੋ, ਤੇ ਮਨ ਵਿੱਚ ਵਾਹਿਗੁਰੂ ਦਾ ਸਿਮਰਨ ਕਰੋ।
  • ਥੱਕ ਜਾਓ ਤਾਂ ਪਰਿਵਾਰ ਵਿੱਚੋਂ ਜਾਂ ਸੰਗਤ ਵਿੱਚੋਂ ਕਿਸੇ ਨੂੰ ਇਸ਼ਾਰਾ ਕਰੋ।
  • ਚੌਰ ਸਾਹਿਬ ਉਸੇ ਤਰ੍ਹਾਂ ਫੜਾਓ: ਪਹਿਲਾਂ ਸਤਕਾਰ ਲਈ ਮੱਥੇ ਦੇ ਨੇੜੇ ਲਿਆਓ, ਫਿਰ ਉਹਨਾਂ ਦੇ ਹੱਥਾਂ ਵਿੱਚ ਫੜਾਓ।

Frequently asked questions

What is a Chaur Sahib?
A Chaur Sahib is a bundle of long, fine strands set in a handle, waved over Sri Guru Granth Sahib Ji. Long ago a chaur was waved over kings, and Sikhs wave it over the Guru because the Guru is the Sacha Patshah, the True King.
Is the Chaur Sahib a fly whisk or a fan?
No. Calling it a fly whisk, or saying someone is fanning the holy book, misses what it means. The Dictionary of Sikh Philosophy says it is insulting to call it a flywhisk, because its purpose is not to keep flies away but to show reverence. Say that someone is doing Chaur Sahib seva, or waving the Chaur Sahib over Sri Guru Granth Sahib Ji. And Sri Guru Granth Sahib Ji is the living Guru of the Sikhs, so say Guru Ji rather than the holy book.
How do you do Chaur Sahib seva?
Take off your shoes and socks, wash your hands and keep your head covered. The seva can be done sitting just behind Guru Ji or standing. Take the Chaur Sahib with both hands and bring it gently close to your head, without touching. Wave it slowly, once, then hold it steady. It must never touch Sri Guru Granth Sahib Ji, the Palki Sahib or the floor. Keep your eyes on Guru Ji and say Waheguru in your mind. The story ends with a checklist of every step.
Can children do Chaur Sahib seva?
Yes. In many gurdwaras children are given a turn once a grown-up has shown them how, and in a small sangat there is often a chance to help. In the story, eight-year-old Jashan learns from his Dadi Ji while Dada Ji keeps an eye on him from across the hall.
What age is this story for?
It is written for children aged 6 to 9, in English and Punjabi. It is a short read-aloud, about ten minutes, and the checklist at the end makes it easy to practise before a gurdwara visit.